Search Bar

Thursday, May 23, 2013

ਮੈਨੂੰ ਨਾ ਸਮਝੋ ਸ਼ਾਇਰ ਯਾਰੋ ਮੈਂ ਕੋਈ ਸ਼ਾਇਰ ਨਹੀਂ..

"ਮੈਨੂੰ ਨਾ ਸਮਝੋ ਸ਼ਾਇਰ ਯਾਰੋ ਮੈਂ ਕੋਈ ਸ਼ਾਇਰ ਨਹੀਂ,
ਲਫ਼ਜਾ ਦੀ ਇੱਸ ਖੇਡਦਾ
ਮੈਂ ਕੋਈ ਮਾਹਿਰ ਨਹੀਂ!
ਜਿੰਦਗੀ ਤੋਂ ਜੋ ਮਿਲਿਆ
ਉਸਦਾ ਇਹ ਪਰਛਾਵਾਂ ਹੈ,
ਜਿੱਥੇ ਕਦੇ ਮੈਂ ਦਿਲੋ ਹਸਿਆਂ ਹੋਵਾਂ ਉਹ ਦੋ ਚਾਰ ਹੀ ਥਾਵਾਂ ਨੇ!
ਜਿੰਦਗੀ ਸਾਰੀ ਝੂੱਠੀਆਂ ਮੁਸਕਾਨਾਂ ਦੇ ਸਿਰ ਤੇ ਬੀਤੀ ਏ,
ਕੋਈ ਦੁਸ਼ਮਨ ਵੀ ਇੰਝ ਕਰਦਾ ਨਹੀਂ ਜੋ ਮੇਰੇ ਹਮਦਰਦਾਂ ਮੇਰੇ ਨਾ ਕੀਤੀ ਏ !
ਅਸੂਲਾਂ ਦੀ ਗੱਲ ਕਰਨ ਵਾਲੇ
ਅਸਲ 'ਚ' ਬੇਅਸੁਲੇ ਨੇ,
ਉਹਨਾਂ ਅੰਠਵੇ ਸਮੁਦੰਰ ਦਾ ਪਾਣੀ ਪੀਕੇ ਕਈ ਫਰੇਬ ਕਬੁਲੇ ਨੇ !
ਲਾਲਚ ਦੀ ਇੱਸ ਦੁਨੀਆ ਵਿੱਚ ਜਜਬਾਤਾਂ ਲਈ ਕੋਈ ਥਾਂ ਨਹੀਂ, ਪਿੱਉ ਵਰਗਾ ਕੇਈ ਰੁੱਖ ਨਹੀਂ ਮਾਂ ਵਰਗੀ ਠੰਡੀ ਛਾਂ ਨਹੀਂ !
ਦੋ ਪਲ ਦੀਆਂ ਖੁਸ਼ਿਆਂ ਪਾਉਣ ਲਈ ਜਿੰਦਗੀ ਮੈਂ ਹਾਰ ਗਿਆ,
ਆਪਣੇ ਆਪ ਨੂੰ ਡੋਬ ਲਿਆ
ਪਰ ਰੂਹ ਆਪਣੀ ਨੂੰ ਤਾਰ ਗਿਆ !!"

$idhu

No comments:

Post a Comment